“ਕੈਨੇਡਾ ਕੋਲਡ ਚੈਲੰਜ” ਨੇ ਇੰਟਰਨੈੱਟ ‘ਤੇ ਮਚਾਈ ਧਮਾਲ
ਟੋਰਾਂਟੋ ਵਿੱਚ ਠੰਡੀ ਤਾਂ ਹਰ ਸਾਲ ਆਉਂਦੀ ਹੈ, ਪਰ ਇਸ ਵਾਰ ਇਹ ਇੰਟਰਨੈੱਟ ‘ਤੇ ਵੀ ਜਮ ਗਈ! ਸ਼ਹਿਰ ਦੀ ਜਮਾਏ ਰੱਖਣ ਵਾਲੀ ਠੰਡੀ ਹੁਣ ਇੰਡੀਆ ਤੱਕ ਚਰਚਾ ਦਾ ਵਿਸ਼ਾ ਬਣ ਗਈ ਹੈ।
ਇਹ ਸਭ ਸ਼ੁਰੂ ਹੋਇਆ ਸ਼ਿਖਾ ਅਗਰਵਾਲ ਦੀ ਇੱਕ ਵੀਡੀਓ ਨਾਲ, ਜਿਸ ਵਿੱਚ ਉਹ ਗਿੱਲੇ ਵਾਲਾਂ ਨਾਲ ਬਾਹਰ ਗਈ ਤੇ ਕੁਝ ਸਕਿੰਟਾਂ ‘ਚ ਉਸ ਦੇ ਵਾਲ ਬਰਫ ਬਣ ਗਏ! “ਕਿੰਨੀ ਠੰਡੀ ਹੈ?” ਇਹ ਪੁੱਛਦਿਆਂ ਹੀ ਉਸ ਦਾ ਹੇਅਰਸਟਾਈਲ ਕੁਦਰਤ ਨੇ ਹੀ ਕਰ ਦਿੱਤਾ! 🤣
ਇਹ ਵੀਡੀਓ ਇੰਟਰਨੈੱਟ ‘ਤੇ ਇੰਨਾ ਵਾਇਰਲ ਹੋਇਆ ਕਿ ਇੰਡੀਆ ਤੱਕ ਲੋਕ ਹੈਰਾਨ ਹਨ—“ਇਹ ਲੋਕ ਇੰਝ ਬਚਦੇ ਕਿਵੇਂ ਹਨ?” ਟੋਰਾਂਟੋ ਦੇ ਲੋਕਾਂ ਲਈ ਇਹ ਦਿਨਚਰੀ ਦਾ ਹਿੱਸਾ ਹੋ ਸਕਦਾ ਹੈ, ਪਰ ਦੁਨੀਆ ਲਈ ਇਹ ਇੱਕ ਸ਼ਾਕਿੰਗ ਮੰਜ਼ਰ ਹੈ!
ਟੋਰਾਂਟੋ ਵਾਸੀਓ, ਤੁਸੀਂ ਵੀ ਇਹ ਚੈਲੰਜ ਲੈਣ ਦੀ ਹਿੰਮਤ ਰੱਖਦੇ ਹੋ? ਜਾਂ ਬਲੇਨਕਟ ‘ਚ ਹੀ ਰਹੋਗੇ? 😆
Leave a comment